ਗਾਜ਼ਾ ਪੱਟੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Gaza Strip ਗਾਜ਼ਾ ਪੱਟੀ: ਗਾਜ਼ਾ ਪੱਟੀ ਭੂ-ਮੱਧ ਸਾਗਰ ਦੇ ਪੂਰਬੀ ਤੱਟ ਤੇ ਸਥਿਤ ਹੈ। ਪੱਟੀ ਦੇ ਦੱਖਣ-ਪੂਰਬ ਵੱਲ ਮਿਸਰ ਅਤੇ ਦੱਖਣ , ਪੂਰਬ ਅਤੇ ਉੱਤਰ ਵੱਲ ਇਸਰਾਈਲ ਹੈ। ਇਹ ਲਗਭਗ 41 ਕਿਲੋਮੀਟਰ ਲੰਮੀ ਅਤੇ 6 ਤੇ 12 ਕਿਲੋਮੀਟ+ ਚੌੜੀ ਹੈ ਅਤੇ ਇਸ ਦਾ ਕੁਲ ਖੇਤਰ-ਫ਼ਲ 360 ਵਰਗ ਕਿਲੋਮੀਟਰ ਹੈ। ਇਸ ਇਲਾਕੇ ਦਾ ਨਾਂ ਇਸ ਦੇ ਮੁੱਖ ਸ਼ਹਿਰ ਗਾਜ਼ਾ ਦੇ ਨਾਂ ਤੇ ਹੈ।

      ਜੁਲਾਈ, 2010 ਵਿਚ ਇਸਦੀ ਆਬਾਦੀ ਲਗਭਗ 1.6 ਮਿਲੀਅਨ ਸੀ , ਇਹਨਾਂ ਵਿਚੋਂ ਬਹੁਤ ਸਾਰੇ ਸ਼ਰਨਾਰਥੀਆਂ ਦੀ ਸੰਤਾਨ ਹਨ। ਮਾਰਚ, 2005 ਵਿਚ ਇਕ ਮਿਲੀਅਨ ਲੋਕ ਸ਼ਰਨਾਰਥੀ ਸਮਝੇ ਜਾਂਦੇ ਸਨ। ਭਾਵੇਂ ਉਨ੍ਹਾਂ ਦੀ ਬਹੁ-ਗਿਣਤੀ ਵਾਸਤਵ ਵਿਚ ਗਾਜ਼ਾ ਪੱਟੀ ਵਿਚ ਹੀ ਪੈਦਾ ਹੋਈ ਸੀ। 1948 ਦੇ ਅਰਬ-ਇਸਰਾਈਲ ਯੁੱਧ ਤੋਂ ਬਾਅਦ 1948 ਫਲਸਤੀਨੀ ਕੂਚ ਦੇ ਭਾਗ ਵਲੋਂ 1948 ਵਿਚ ਪੁਰਾਣੀ ਪੀੜੀ ਦੇ ਲੋਕ ਮੈਨਡੇਟ ਫਲਸਤੀਨ ਜੋ ਇਸਰਾਈਲ ਬਣ ਗਿਆ, ਤੋਂ ਨਸ ਕੇ ਗਾਜ਼ਾ ਆਏ ਸਨ। ਆਬਾਦੀ ਵਿਚ ਬਹੁਤ ਅਧਿਕ ਸੁੰਨੀ ਮੁਸਲਮਾਨ ਹਨ। ਜਣੇਪਾ ਦਰ 4.9 ਬੱਚੇ ਪ੍ਰਤੀ ਇਸਤਰੀ ਹੋਣ ਕਰਕੇ ਗਾਜ਼ਾ ਪੱਟੀ ਦੀ ਸੰਸਾਰ ਭਰ ਵਿਚ ਛੇਵੀਂ ਉਚਤੱਮ ਆਬਾਦੀ ਵਾਧਾ ਦਰ ਹੈ।

      ਗਾਜ਼ਾ ਪੱਟੀ ਦੀਆਂ ਵਰਤਮਾਨ ਸਰਹੱਦਾਂ 1948 ਵਿਚ ਅਰਬ-ਇਸਰਾਈਲ ਜੰਗ ਵਿਚ ਲੜਾਈ ਖ਼ਤਮ ਹੋਣ ਤੋਂ ਬਾਅਦ ਹੋਂਦ ਵਿਚ ਆਈਆਂ ਕਿਜਨ੍ਹਾਂ ਦਾ 24 ਫਿਰਵਰੀ, 1949 ਨੂੰ ਇਸਰਾਈਲ ਮਿਸਰ ਜੰਗਬਦੀ ਸਮਝੋਤੇ ਵਿਚ ਪੁਸ਼ਟੀ ਕੀਤੀ ਗਈ। ਸਮਝੋਤੇ ਦੇ ਅਨੁਛੇਦ V ਵਿਚ ਘੋਸ਼ਿਤ ਕੀਤਾ ਗਿਆ ਕਿ ਹੱਦਬੰਦੀ ਲਾਈਨ ਅੰਤਰ-ਰਾਸ਼ਟਰੀ ਸਰਹੱਦ ਨਹੀਂ ਹੋਵੇਗੀ। ਗਾਜ਼ਾ ਪੱਟੀ ਤੇ ਮਿਸਰ ਦਾ ਕਬਜਾ ਜਾਰੀ ਰਿਹਾ। ਪਹਿਲਾਂ ਪਹਿਲ ਇਸ ਨੇ ਸਰਬ-ਫਲਸਤੀਨੀ ਸਰਕਾਰ ਰਾਹੀਂ ਇਸ ਤੇ ਸ਼ਾਸਨ ਕੀਤਾ ਅਤੇ ਫਿਰ 1959 ਤੋਂ 1967 ਤਥ ਇਸ ਤੇ ਸਿੱਧਾ ਸ਼ਾਸਨ ਕੀਤਾ। ਜਦੋਂ ਛੇ-ਦਿਨਾਂ ਜੰਗ ਤੋਂ ਇਸਰਾਈਲ ਨੇ ਇਸ ਤੇ ਕਬਜਾ ਕਰ ਲਿਆ। 1993 ਵਿਚ ਇਸਰਾਈਲ ਅਤੇ ਫਲ਼ਸਤੀਨ ਮੁਕਤੀ ਸੰਗਠਨ ਵਿਚਕਾਰ ਹਸਤਾਖਰਿਤ ਓਸਲੋ ਸਮਝੋਤੇ ਅਨੁਸਾਰ ਫਲਸਤੀਨੀ ਅਥਾਰਿਟੀ ਫਲਸਤੀਨੀ ਆਬਾਦੀ ਕੇਂਦਰਾਂ ਤੇ ਸਾਸ਼ਨ ਕਰਨ ਲਈ ਅੰਤਰਿਮ ਪ੍ਰਸ਼ਾਸਕੀ ਸੰਸਥਾ ਵਜੋਂ ਕਾਇਮ ਕੀਤੀ ਗਈ ਜਦੋਂ ਕਿ ਗਾਜ਼ਾ ਪੱਟੀ ਦੇ ਹਵਾਈ-ਅੱਡਿਆਂ ਤੇ ਇਸਰਾਈਲ ਦਾ ਕੰਟਰੋਲ ਬਣਿਆ ਰਹਿਣਾ ਸੀ। ਕਿਸੇ ਅੰਤਿਮ ਸਮਝੋਤੇ ਦੇ ਹੋਂਦ ਤਕ ਇਕ ਨੂੰ ਛੱਡ ਕੇ ਬਾਕੀ ਇਸ ਦੀਆਂ ਸਾਰੀਆਂ ਧਰਤ ਸਰਹੱਦਾਂ ਅਤੇ ਇਲਾਕਈ ਪਾਣੀਆਂ ਤਕ ਜਾਇਆ ਜਾ ਸਕਦਾ ਸੀ। ਕਿਉਂਕਿ ਸਮਝੋਤੇ ਤੇ ਅਮਲ ਨਾ ਹੋਇਆ, ਇਸ ਕਰਕੇ 2005 ਵਿਚ ਇਸਰਾਈਲ ਨੇ ਇਕ ਤਰਫ਼ੀ ਰੂਪ ਵਿਚ ਆਪਣੇ ਆਪ ਨੂੰ ਗਾਜ਼ਾ ਤੋਂ ਅਲੱਗ ਕਰ ਲਿਆ।

      ਗਾਜ਼ਾ ਪੱਟੀ ਫ਼ਲਸਤੀਨੀ ਇਲਾਕਿਆਂ ਨੂੰ ਬਣਾਉਣ ਵਾਲੀਆਂ ਇਲਾਕਈ ਇਕਾਈਆਂ ਵਿਚੋਂ ਇਕ ਹੇ। ਜੁਲਾਈ 2007 ਤੋਂ 2006 ਦੀਆਂ ਫ਼ਲਸਤੀਨੀ ਵਿਧਾਨਕ ਚੋਣਾਂ ਅਤੇ ਗਾਜ਼ਾ ਪੱਟੀ ਲੜਾਈ ਤੋਂ ਬਾਅਦ ਗਾਜ਼ਾ ਪੱਟੀ ਵਿਚ ਹਮਮ ਪ੍ਰਭਾਵੀ ਸਰਕਾਰ ਵਜੋਂ ਕੰਮ ਕਰ ਰਹੀ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.